ਵੈਸਟ ਗੇਟ ਟਨਲ ਬਾਰੇ

  • ਵੈਸਟ ਗੇਟ ਟਨਲ ਮੈਲਬੌਰਨ ਵਿੱਚ ਇੱਕ ਨਵੀਂ ਟੋਲ ਸੜਕ ਹੈ।
  • ਵੈਸਟ ਗੇਟ ਟਨਲ 'ਤੇ ਗੱਡੀ ਚਲਾਉਣ ਲਈ, ਤੁਹਾਡੇ ਕੋਲ ਟੋਲਿੰਗ ਖਾਤਾ (ਜਿਵੇਂ Linkt) ਜਾਂ ਪਾਸ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਤੁਹਾਨੂੰ ਵਧੀਕ ਫ਼ੀਸਾਂ ਲੱਗੀ ਟੋਲ ਇਨਵੌਇਸ ਨਾ ਮਿਲੇ।
  • Linkt ਖਾਤਾ ਖੋਲ੍ਹਣ ਦਾ ਮਤਲਬ ਹੈ ਕਿ ਤੁਸੀਂ ਬਿਨਾਂ ਕਿਸੇ ਹੈਰਾਨ ਕਰਨ ਵਾਲੀ ਟੋਲ ਇਨਵੌਇਸ ਜਾਂ ਵਾਧੂ ਫ਼ੀਸ ਦੇ ਮੈਲਬੌਰਨ ਵਿੱਚ ਅਤੇ ਹੋਰ ਇਲਾਕਿਆਂ ਵਿੱਚ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਆਸਾਨੀ ਨਾਲ ਯਾਤਰਾ ਕਰ ਸਕਦੇ ਹੋ।
  • ਇਸ ਨਾਲ ਤੁਹਾਡਾ ਸਮਾਂ ਅਤੇ ਪੈਸਾ ਦੋਵੇਂ ਬਚਦੇ ਹਨ, ਅਤੇ ਇਹ ਤੁਹਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ ਕਿ ਤੁਸੀਂ ਆਪਣੀ ਟੋਲ ਯਾਤਰਾ ਲਈ ਪੂਰੀ ਤਰ੍ਹਾਂ ਕਵਰ ਹੋ।

ਟੋਲ ਸੜਕ ਕੀ ਹੁੰਦੀ ਹੈ?

  • ਟੋਲ ਸੜਕ ਉਹ ਸੜਕ ਹੁੰਦੀ ਹੈ ਜਿਸ 'ਤੇ ਹਰ ਵਾਰ ਯਾਤਰਾ ਕਰਨ ਲਈ ਤੁਸੀਂ ਭੁਗਤਾਨ ਕਰਦੇ ਹੋ।
  • ਟੋਲ ਸੜਕ ਤੁਹਾਨੂੰ ਯਾਤਰਾ ਕਰਨ ਅਤੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਦਾ ਇੱਕ ਵਧੇਰੇ ਸਿੱਧਾ ਰਸਤਾ ਦੇ ਸਕਦੀ ਹੈ।

ਮੈਨੂੰ Linkt ਖਾਤਾ ਕਿਉਂ ਖੋਲ੍ਹਣਾ ਚਾਹੀਦਾ ਹੈ?

  • ਜੇਕਰ ਤੁਹਾਡੇ ਕੋਲ Linkt ਖਾਤਾ ਜਾਂ ਪਾਸ ਹੈ, ਤਾਂ ਟੋਲ ਸੜਕ ’ਤੇ ਯਾਤਰਾ ਕਰਨਾ ਸਸਤਾ ਹੁੰਦਾ ਹੈ।
  • ਇਸ ਨਾਲ ਕੋਈ ਹੈਰਾਨ ਕਰਨ ਵਾਲੀ ਐਡਮਿਨ ਫ਼ੀਸ ਜਾਂ ਟੋਲ ਇਨਵੌਇਸ ਨਹੀਂ ਮਿਲੇਗੀ, ਤਾਂ ਤੁਹਾਨੂੰ ਮਨ ਦੀ ਸ਼ਾਂਤੀ ਰਹਿੰਦੀ ਹੈ।

ਆਓ ਤੁਹਾਡਾ ਖਾਤਾ ਖੋਲ੍ਹਣ ਵਿੱਚ ਤੁਹਾਡੀ ਮੱਦਦ ਕਰੀਏ। . ਇਹ ਵੈੱਬਸਾਈਟ ਅੰਗਰੇਜ਼ੀ ਵਿੱਚ ਹੈ ਅਤੇ ਸਾਡੇ ਕੋਲ ਤੁਹਾਡੀ ਭਾਸ਼ਾ ਵਿੱਚ ਹਰ ਕਦਮ 'ਤੇ ਤੁਹਾਡੀ ਮਦਦ ਕਰਨ ਲਈ ਕਦਮ-ਦਰ-ਕਦਮ ਦਿਸ਼ਾ-ਨਿਰਦੇਸ਼ ਵੀ ਉਪਲਬਧ ਹਨ।

  • ਖਾਤਾ ਖੋਲ੍ਹਣ ਵਿੱਚ ਲਗਭਗ 5 ਮਿੰਟ ਲੱਗਦੇ ਹਨ।

ਸ਼ੁਰੂ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਚੀਜ਼ਾਂ ਹਨ:

  • ਤੁਹਾਡੀ ਕਾਰ ਦੀ ਲਾਇਸੈਂਸ ਪਲੇਟ ਨੰਬਰ
  • ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਤੁਹਾਡੇ ਬੈਂਕ ਖਾਤੇ ਦੇ ਵੇਰਵੇ
  • ਈਮੇਲ ਪਤਾ

ਸੁਝਾਅ: ਨਵਾਂ ਖਾਤਾ ਬਣਾਉਣ ਤੋਂ ਬਾਅਦ, ਤੁਸੀਂ ਆਪਣੇ ਖਾਤੇ ਵਿੱਚ ਇੱਕ ਤੋਂ ਵੱਧ ਗੱਡੀਆਂ ਦੇ ਲਾਇਸੈਂਸ ਪਲੇਟ ਨੰਬਰ ਵੀ ਜੋੜ ਸਕਦੇ ਹੋ।

 

Skip to account options

 

 

ਆਪਣਾ ਖਾਤਾ ਖੋਲ੍ਹਣ ਲਈ 3 ਕਦਮ

ਕਦਮ 1

ਆਪਣੀ ਲਾਇਸੈਂਸ ਪਲੇਟ ਨੰਬਰ ਅਤੇ ਰਾਜ ਦਾ ਨਾਮ ਭਰੋ

ਰਜਿਸਟ੍ਰੇਸ਼ਨ ਤੁਹਾਡੀ ਕਾਰ ਨੂੰ ਤੁਹਾਡੇ ਖਾਤੇ ਨਾਲ ਜੋੜਦੀ ਹੈ ਤਾਂ ਜੋ ਟੋਲ ਸਹੀ ਤਰ੍ਹਾਂ ਲਏ ਜਾਣ।. ਉਸ ਰਾਜ ਦਾ ਨਾਮ ਭਰੋ (VIC, NSW, QLD, TAS, NT) ਜਿੱਥੇ ਤੁਹਾਡੀ ਕਾਰ ਰਜਿਸਟਰਡ ਹੈ।.

ਕਦਮ 2

ਕੁੱਝ ਨਿੱਜੀ ਵੇਰਵੇ ਭਰੋ

  • ਤੁਹਾਡਾ ਨਾਮ (ਜਿਵੇਂ ਕਿ ਇਹ ਤੁਹਾਡੇ ਲਾਇਸੈਂਸ 'ਤੇ ਲਿਖਿਆ ਹੈ)
  • ਪਤਾ (ਮੌਜੂਦਾ ਰਿਹਾਇਸ਼ੀ ਪਤਾ)
  • ਤੁਹਾਡੀ ਈਮੇਲ (ਤਾਂ ਜੋ ਅਸੀਂ ਤੁਹਾਨੂੰ ਖਾਤੇ ਨਾਲ ਸੰਬੰਧਿਤ ਤਾਜ਼ਾ ਜਾਣਕਾਰੀ ਭੇਜ ਸਕੀਏ)
  • ਤੁਹਾਡਾ ਫ਼ੋਨ ਨੰਬਰ (ਮਹੱਤਵਪੂਰਨ ਨੋਟਿਸਾਂ ਲਈ)

ਕਦਮ 3

ਆਪਣੇ ਭੁਗਤਾਨ ਵੇਰਵੇ ਭਰੋ

  • ਆਪਣਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜੋੜੋ
  • ਜੇਕਰ ਤੁਸੀਂ ਚਾਹੋ ਤਾਂ ਤੁਸੀਂ ਆਪਣੇ ਬੈਂਕ ਖਾਤੇ ਦੇ ਵੇਰਵੇ ਵੀ ਸ਼ਾਮਲ ਕਰ ਸਕਦੇ ਹੋ
  • ਤੁਹਾਡੇ ਭੁਗਤਾਨ ਵੇਰਵੇ ਇਨਕ੍ਰਿਪਟ ਕੀਤੇ ਜਾਂਦੇ ਹਨ।

Linkt ਖਾਤਾ ਖੋਲ੍ਹਣ ਦਾ ਤਰੀਕਾ ਚੁਣੋ

ਪ੍ਰੀਪੇਡ ਖਾਤਾ
ਆਪਣੇ ਖਾਤੇ ਵਿੱਚ ਰਕਮ ਜੋੜੋ ਅਤੇ ਜੋ ਰਕਮ ਪਾਈ ਹੈ, ਉਸ ਨਾਲ ਟੋਲ ਭੁਗਤਾਨ ਕਰੋ।
    • ਆਪਣੇ-ਆਪ ਜਾਂ ਆਪਣੇ ਹੱਥੀਂ ਰਕਮ ਜੋੜਨ ਦੀ ਸੁਵਿਧਾ
    • ਟੈਗ ਨਾਲ ਜਾਂ ਬਿਨਾਂ ਟੈਗ ਯਾਤਰਾ ਕਰਨਾ
    • ਆਸਟ੍ਰੇਲੀਆ ਦੀਆਂ ਸਾਰੀਆਂ ਟੋਲ ਸੜਕਾਂ
ਖਾਤਾ ਖੋਲ੍ਹਣ ਦੀ ਕੋਈ ਫ਼ੀਸ ਨਹੀਂ ਹੈ $20 ਦੀ ਰਕਮ ਹੋਣੀ ਚਾਹੀਦੀ ਹੈ
ਪੋਸਟਪੇਡ ਖਾਤਾ
ਪਹਿਲਾਂ ਕੋਈ ਭੁਗਤਾਨ ਕਰਨ ਦੀ ਲੋੜ ਨਹੀਂ ਹੈ, ਬੱਸ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ^ ਜਾਂ ਬੈਂਕ ਖਾਤੇ ਨੂੰ ਜੋੜੋ, ਬਾਕੀ ਸਭ ਅਸੀਂ ਸੰਭਾਲ ਲਵਾਂਗੇ।
    • ਯਾਤਰਾ ਤੋਂ ਬਾਅਦ ਆਟੋ ਭੁਗਤਾਨ
    • ਟੈਗ ਨਾਲ ਜਾਂ ਬਿਨਾਂ ਟੈਗ ਯਾਤਰਾ ਕਰਨਾ
    • ਆਸਟ੍ਰੇਲੀਆ ਦੀਆਂ ਸਾਰੀਆਂ ਟੋਲ ਸੜਕਾਂ

ਥੋੜ੍ਹੀ ਜਿਹੀ ਮਦਦ ਲੈਣਾ ਲਾਭਦਾਇਕ ਹੋ ਸਕਦਾ ਹੈ

ਜੇਕਰ ਅੰਗਰੇਜ਼ੀ ਤੁਹਾਡੇ ਲਈ ਔਖੀ ਹੈ, ਤਾਂ ਕਿਸੇ ਭਰੋਸੇਮੰਦ ਵਿਅਕਤੀ ਨੂੰ ਆਪਣਾ Linkt ਖਾਤਾ ਖੋਲ੍ਹਣ ਵਿੱਚ ਮਦਦ ਕਰਨ ਲਈ ਕਹੋ। . ਇਹ ਕੋਈ ਪਰਿਵਾਰਕ ਮੈਂਬਰ, ਦੋਸਤ, ਗੁਆਂਢੀ ਜਾਂ ਤੁਹਾਡੇ ਸਥਾਨਕ ਕਮਿਊਨਿਟੀ ਸੈਂਟਰ ਵਿੱਚੋਂ ਕੋਈ ਹੋ ਸਕਦਾ ਹੈ। .

ਜੇਕਰ ਤੁਸੀਂ ਪਹਿਲਾਂ ਹੀ ਆਪਣਾ ਖਾਤਾ ਖੋਲ੍ਹ ਲਿਆ ਹੈ, ਤਾਂ ਤੁਹਾਡਾ ਧੰਨਵਾਦ! ਤੁਸੀਂ ਇਸ ਗਾਈਡ ਨੂੰ ਸਾਂਝਾ ਕਰਕੇ ਆਪਣੇ ਪਰਿਵਾਰ ਜਾਂ ਭਾਈਚਾਰੇ ਦੇ ਹੋਰ ਲੋਕਾਂ ਦੀ ਮਦਦ ਕਰ ਸਕਦੇ ਹੋ।

ਕੀ ਤੁਸੀਂ ਆਪਣਾ ਖਾਤਾ ਖੋਲ੍ਹਣ ਲਈ ਤਿਆਰ ਹੋ?

ਆਪਣਾ ਖਾਤਾ ਖੋਲ੍ਹੋ

ਜੇਕਰ ਤੁਸੀਂ ਐਪ ਦੀ ਵਰਤੋਂ ਕਰਨਾ ਪਸੰਦ ਕਰਦੇ ਹੋ, ਤਾਂ ਐਪ ਸਟੋਰ 'ਤੇ ਜਾਓ ਅਤੇ “Linkt” ਐਪ ਨੂੰ ਲੱਭੋ।. ਇਸ ਐਪ ਨੂੰ ਡਾਊਨਲੋਡ ਕਰਕੇ, ਤੁਸੀਂ Linkt ਇਨਾਮਾਂ ਤੱਕ ਵੀ ਪਹੁੰਚ ਕਰ ਸਕਦੇ ਹੋ।